Saturday, September 17, 2016

ਵਿਆਹ ਦੇ 15 ਦਿਨਾਂ ਬਾਅਦ ਪ੍ਰੇਮੀ ਲਈ ਛੱਡਿਆ ਸਹੁਰਾ ਘਰ, ਪਰ ਹੁਣ ਅਜਿਹੀ ਹਾਲਤ 'ਚ ਦੇਖ ਮਾਂ-ਬਾਪ ਰਹਿ ਗਏ ਦੰਗ (pics)


ਗਾਜ਼ੀਆਬਾਦ— ਸਾਹਿਬਾਬਾਦ 'ਚ ਇਕ ਨਵ-ਵਿਆਹੁਤਾ ਨੇ ਆਪਣੇ ਪ੍ਰੇਮੀ ਦੀ ਖਾਤਿਰ ਆਪਣਾ ਸਹੁਰਾ ਘਰ ਛੱਡ ਦਿੱਤਾ ਪਰ ਬਾਅਦ 'ਚ ਉਸ ਦਾ ਪ੍ਰੇਮੀ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਮਹਿਲਾ ਨੇ ਬਾਥਰੂਮ ਦੇ ਸ਼ਾਵਰ 'ਤੇ ਚੁੰਨੀ ਨਾਲ ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਮਹਿਲਾ ਦੇ ਪ੍ਰੇਮ-ਸੰਬੰਧ ਇਕ ਰਿਸ਼ਤੇਦਾਰ ਦੇ ਨਾਲ ਚੱਲ ਰਹੇ ਸਨ, ਜਿਸ ਨੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਾਹਿਬਾਬਾਦ ਦੇ ਸ਼ਾਲੀਮਾਰ ਗਾਰਡਨ ਸਥਿਤ ਐਕਸਟੈਨਸ਼ਨ-2 'ਚ ਅਰਜੁਨ ਸਿੰਘ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹ ਨੋਇਡਾ ਸਥਿਤ ਇਕ ਐਕਸਪੋਰਟ ਕੰਪਨੀ 'ਚ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੀ ਬੇਟੀ ਮੀਨਾਕਸ਼ੀ ਦਾ ਵਿਆਹ 10 ਫਰਵਰੀ 2015 ਨੂੰ ਦਿੱਲੀ ਦੇ ਸ਼ਾਹਦਰਾ ਵਾਸੀ ਸੰਦੀਪ ਠਾਕੁਰ ਨਾਲ ਕੀਤਾ ਸੀ। ਵਿਆਹ ਦੇ 15 ਦਿਨਾਂ ਬਾਅਦ ਉਸ ਨੇ ਆਪਣਾ ਸਹੁਰਾ ਘਰ ਛੱਡ ਦਿੱਤਾ ਸੀ। ਇਸ ਸੰਬੰਧ 'ਚ ਮੀਨਾਕਸ਼ੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਕਰਕੇ ਮੀਨਾਕਸ਼ੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਹ ਆਪਣੇ ਰਿਸ਼ਤੇਦਾਰ ਮੱਧ-ਪ੍ਰਦੇਸ਼ ਉਜੈਨ ਜ਼ਿਲੇ ਦੇ ਸੇਠੀ ਨਗਰ ਵਾਸੀ ਪ੍ਰਾਪਰਟੀ ਡੀਲਰ ਹੀਤੇਂਦਰ ਠਾਕੁਰ ਦੇ ਕੋਲ ਜਾ ਕੇ ਰਹਿਣ ਲੱਗੀ ਸੀ। ਇਨੀਂ ਦਿਨੀਂ ਉਹ ਆਪਣੇ ਪੇਕੇ ਆਈ ਸੀ, ਜਿੱਥੇ ਵੀਰਵਾਰ ਦੀ ਰਾਤ ਉਸ ਨੇ ਆਪਣੇ ਕਮਰੇ ਨਾਲ ਲੱਗਦੇ ਬਾਥਰੂਮ 'ਚ ਸੁਸਾਈਡ ਕਰ ਲਿਆ। 
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੀਰਵਾਰ ਦਾ ਰਾਤ ਮੀਨਾਕਸ਼ੀ ਕੋਲੋਂ ਪਾਣੀ ਮੰਗਿਆ ਪਰ ਜਦੋਂ ਉਸ ਦੇ ਕਮਰੇ 'ਚੋਂ ਕੋਈ ਆਵਾਜ਼ ਨਾ ਆਈ ਤਾਂ ਦਰਵਾਜ਼ਾ ਤੋੜ ਦਿੱਤਾ ਗਿਆ। ਅੰਦਰ ਜਾ ਕੇ ਦੇਖਿਆ ਤਾਂ ਬਾਥਰੂਮ ਦਾ ਦਰਵਾਜ਼ਾ ਵੀ ਬੰਦ ਸੀ। ਫਿਰ ਉਸ ਨੂੰ ਤੋੜਿਆ ਗਿਆ ਤਾਂ ਮੀਨਾਕਸ਼ੀ ਦੀ ਲਾਸ਼ ਲਟਕੀ ਹੋਈ ਦੇਖੀ। ਇਸ ਨੂੰ ਦੇਖ ਕੇ ਪਰਿਵਾਰ ਦੇ ਲੋਕ ਕਾਫੀ ਹੈਰਾਨ ਹੋ ਗਏ। ਮੀਨਾਕਸ਼ੀ ਦੇ ਪਰਿਵਾਰ ਵਾਲਿਆਂ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਘਟਨਾ ਦੀ ਜਾਣਕਾਰੀ ਕੰਟਰੋਲ ਰੂਮ 'ਚ ਦਿੱਤੀ। ਮੀਨਾਕਸ਼ੀ ਦੇ ਮੋਬਾਈਲ 'ਤੇ ਉਸ ਦੇ ਪ੍ਰੇਮੀ ਹੀਤੇਂਦਰ ਦੀਆਂ 10 ਮਿਸਡ ਕਾਲਸ ਦੇਖੀਆਂ ਗਈਆਂ ਸਨ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਹੀਤੇਂਦਰ ਨੂੰ ਇਹ ਜਾਣਕਾਰੀ ਸੀ ਕਿ ਉਸ ਵਲੋਂ ਉਤਪੀੜਨ ਕੀਤੇ ਜਾਣ ਕਾਰਨ ਖੁਦਕੁਸ਼ੀ ਕਰ ਸਕਦੀ ਹੈ। ਇਸ ਸੰਬੰਧ 'ਚ ਦੋਹਾਂ ਦੀ ਗੱਲ ਮੀਨਾਕਸ਼ੀ ਦੀ ਮੌਤ ਤੋਂ ਪਹਿਲਾਂ ਵੀ ਹੋਈ ਸੀ। ਇਸ ਸੰਬੰਧ 'ਚ ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। 
ਮੀਨਾਕਸ਼ੀ ਦੇ ਪਿਤਾ ਅਰਜੁਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਦਾ ਜ਼ਿੰਮੇਵਾਰ ਹੀਤੇਂਦਰ ਹੈ। ਉਸ ਨੇ ਹੀ ਉਸ ਨੂੰ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਹੈ। ਐੱਸ. ਓ. ਸਾਹਿਬਾਬਾਦ ਸੁਰੇਂਦਰ ਯਾਦਵ ਨੇ ਦੱਸਿਆ ਕਿ ਸੂਚਨਾ 'ਤੇ ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜਿਆ। ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋ ਸਕਿਆ ਹੈ। ਅਰਜੁਨ ਵਲੋਂ ਹੀਤੇਂਦਰ ਠਾਕੁਰ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ, ਜਿਸ 'ਚ ਉਸ 'ਤੇ ਮੀਨਾਕਸ਼ੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਦੁਨੀਆ ਦਾ ਇਹ ਦੇਸ਼ ਹੋਇਆ ਸਭ ਤੋਂ ਗਰੀਬ, ਚੌਥੀ ਵਾਰ ਲੱਗੀ ਐਮਰਜੈਂਸੀ, ਦੁਕਾਨਾਂ ਬੰਦਮਾਰਗਰੇਟਾ ਆਇਰਲੈਂਡ (ਅਭਿਜੈ ਚੋਪੜਾ)— ਦੁਨੀਆ ਦੇ ਬਾਕੀ ਦੇਸ਼ਾਂ 'ਚੋਂ ਵੈਨੇਜ਼ੁਏਲਾ ਬੁਰੇ ਹਾਲਾਤ ਤੋਂ ਗੁਜ਼ਰ ਰਿਹਾ ਹੈ। ਉੱਥੋਂ ਦੀ ਮਹਿੰਗਾਈ ਇੰਨੀ ਵਧ ਚੁੱਕੀ ਹੈ ਕਿ ਲੋਕਾਂ ਕੋਲ ਸਮਾਨ ਖਰੀਦਣ ਲਈ ਵੀ ਲੋੜੀਂਦੇ ਪੈਸੇ ਨਹੀਂ ਹਨ। 
ਵੈਨੇਜ਼ੁਏਲਾ ਦੇ ਬੁਰੇ ਆਰਥਿਕ ਹਾਲਾਤ ਦਾ ਅੰਦਾਜ਼ਾ ਇੱਥੋਂ ਦੀਆਂ ਸੜਕਾਂ 'ਤੇ ਉਤਰਦਿਆਂ ਹੀ ਹੋਣ ਲੱਗਦਾ ਹੈ। ਦੁਕਾਨਾਂ ਦੇ ਸ਼ਟਰ ਬੰਦ ਹਨ ਅਤੇ ਸੜਕਾਂ 'ਤੇ ਨਵੀਆਂ ਗੱਡੀਆਂ ਨਹੀਂ ਹਨ, ਸੜਕਾਂ 'ਤੇ ਦਹਾਕਿਆਂ ਪੁਰਾਣੀਆਂ ਗੱਡੀਆਂ ਹੀ ਚੱਲ ਰਹੀਆਂ ਹਨ ਕਿਉਂਕਿ ਨਵੀਆਂ ਗੱਡੀਆਂ ਖਰੀਦਣ ਲਈ ਲੋਕਾਂ ਦੇ ਕੋਲ ਪੈਸੇ ਨਹੀਂ ਹਨ। ਮਹਿੰਗਾਈ ਦੀ ਦਰ 180 ਫ਼ੀਸਦੀ ਹੋਣ ਕਾਰਨ ਜਨਤਾ ਦਾ ਜ਼ਿਆਦਾਤਰ ਪੈਸਾ ਖਾਣ-ਪੀਣ ਦੇ ਸਮਾਨ 'ਤੇ ਖਰਚ ਹੋ ਰਿਹਾ ਹੈ। ਵਿੱਤੀ ਸੰਕਟ 'ਚ ਫਸੇ ਵੈਨੇਜ਼ੁਏਲਾ ਦੇ ਕੋਲ ਵਿਦੇਸ਼ਾਂ ਤੋਂ ਖਾਣ-ਪੀਣ ਦਾ ਸਾਮਾਨ ਦਰਾਮਦ ਕਰਨ ਲਈ ਪੈਸੇ ਨਹੀਂ ਹਨ ਲਿਹਾਜ਼ਾ ਦੇਸ਼ 'ਚ ਮੌਜੂਦਾ ਖਾਣ-ਪੀਣ ਦੇ ਸਮਾਨ ਦੇ ਭਾਅ ਆਸਮਾਨ 'ਤੇ ਹਨ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.)  ਨੂੰ ਇਸ ਸਾਲ ਦੇ ਅੰਤ ਤੱਕ ਵੈਨੇਜ਼ੁਏਲਾ 'ਚ ਮਹਿੰਗਾਈ ਦੀ ਦਰ 500 ਫ਼ੀਸਦੀ ਤੱਕ ਪੁੱਜਣ ਦਾ ਖਦਸ਼ਾ ਹੈ।
ਚੌਥੀ ਵਾਰ ਲਾਈ ਗਈ ਐਮਰਜੈਂਸੀ
ਵੈਨੇਜ਼ੁਏਲਾ 'ਚ ਰਾਜਨੀਤਕ ਅਸਥਿਰਤਾ ਦਰਮਿਆਨ ਨੇੜਲੇ ਭਵਿੱਖ 'ਚ ਵੀ ਹਾਲਾਤ ਸੁਧਰਨ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ। ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਨੇ ਮਈ 'ਚ ਲਾਈ ਗਈ ਐਮਰਜੈਂਸੀ ਨੂੰ ਚੌਥੀ ਵਾਰ 2 ਮਹੀਨਿਆਂ ਲਈ ਇਕ ਵਾਰ ਫਿਰ ਵਧਾ ਦਿੱਤਾ ਹੈ। ਐਮਰਜੈਂਸੀ ਦੀ ਇਹ ਮਿਆਦ 3 ਦਿਨ ਪਹਿਲਾਂ ਹੀ ਮਤਲਬ ਕਿ 15 ਸਤੰਬਰ ਨੂੰ ਹੀ ਵਧਾਈ ਗਈ ਹੈ। ਵਿਰੋਧੀ ਧਿਰ ਰਾਸ਼ਟਰਪਤੀ 'ਤੇ ਤਾਨਾਸ਼ਾਹੀ ਦੇ ਦੋਸ਼ ਲਾ ਰਿਹਾ ਹੈ ਪਰ ਰਾਸ਼ਟਰਪਤੀ ਆਪਣੇ ਹਿਸਾਬ ਨਾਲ ਦੇਸ਼ ਨੂੰ ਚਲਾ ਰਹੇ ਹਨ । ਜਦੋਂ ਤੱਕ ਇੱਥੇ ਰਾਜਨੀਤਕ ਅਸਥਿਰਤਾ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਹਾਲਾਤ 'ਚ ਸੁਧਾਰ ਮੁਸ਼ਕਿਲ ਨਜ਼ਰ ਆ ਰਿਹਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਫਿਲਹਾਲ ਅੱਗੇ ਵੀ ਹਨੇਰਾ ਹੀ ਹੈ।
ਭਾਰਤ ਨੇ ਕੱਚੇ ਤੇਲ ਦੇ ਬਦਲੇ ਅਨਾਜ ਭੇਜਣ ਦੀ ਕੀਤੀ ਸੀ ਪੇਸ਼ਕਸ਼
ਵੈਨੇਜ਼ੁਏਲਾ 'ਚ ਹੋ ਰਹੀ ਗੁੱਟ ਨਿਰਪੇਖ ਲਹਿਰ 'ਨਾਮ' ਦੇ 17ਵੀਂ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾ ਸ਼ਾਮਲ ਹੋਣਾ ਭਾਵੇਂ ਪਹਿਲਾਂ-ਪਹਿਲਾਂ ਵਿਰੋਧੀ ਧਿਰ ਸਮੇਤ ਕਈ ਹੋਰ ਲੋਕਾਂ ਨੂੰ ਰੜਕ ਰਿਹਾ ਹੋਵੇ ਪਰ ਵੈਨੇਜ਼ੁਏਲਾ 'ਚ ਜ਼ਮੀਨੀ ਹਾਲਾਤ ਅਤੇ ਭਾਰਤ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੈਨੇਜ਼ੁਏਲਾ ਦੇ ਰਵੱਈਏ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਦੇ ਮੇਜ਼ਬਾਨ ਦੇਸ਼ 'ਚ ਨਾ ਜਾ ਕੇ ਵੈਨੇਜ਼ੁਏਲਾ ਨੂੰ ਇਕ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।  
ਦਰਅਸਲ ਭਾਰਤ ਦੀਆਂ ਫਾਰਮਾ (ਦਵਾਈ) ਕੰਪਨੀਆਂ ਦਾ ਬਹੁਤ ਸਾਰਾ ਪੈਸਾ ਵੈਨੇਜ਼ੁਏਲਾ 'ਚ ਫਸਿਆ ਹੋਇਆ ਹੈ ਅਤੇ ਭਾਰਤ ਵੱਲੋਂ ਫਾਰਮਾ ਕੰਪਨੀਆਂ ਦੇ ਪੈਸੇ ਕੱਢਣ ਲਈ ਇਸ ਪੈਸੇ ਦੇ ਬਦਲੇ 'ਚ ਤੇਲ ਦੇਣ ਦੀ ਮੰਗ 'ਤੇ ਵੀ ਵੈਨੇਜ਼ੁਏਲਾ ਨੇ ਗੌਰ ਨਹੀਂ ਕੀਤਾ ਹੈ। ਭਾਰਤੀ ਫਾਰਮਾ ਕੰਪਨੀ ਡਾ. ਰੈਡੀਜ਼ ਦੇ ਵੈਨੇਜ਼ੁਏਲਾ ਨੂੰ ਭੇਜੀਆਂ ਗਈਆਂ ਦਵਾਈਆਂ ਦੇ ਬਦਲੇ ਕਰੀਬ 650 ਮਿਲੀਅਨ ਡਾਲਰ ਦੀ ਰਕਮ ਫਸੀ ਹੋਈ ਹੈ, ਇਸੇ ਤਰ੍ਹਾਂ ਗਲੇਨਮਾਰਕ ਫਾਰਮਾ ਦੇ ਕਰੀਬ 45 ਮਿਲੀਅਨ ਡਾਲਰ ਬਕਾਇਆ ਹਨ।
ਭਾਰਤੀ ਰੁਪਏ 'ਚ ਇਹ ਰਾਸ਼ੀ ਕਰੀਬ 737 ਕਰੋੜ ਰੁਪਏ ਬਣਦੀ ਹੈ। 
ਕੱਚੇ ਤੇਲ ਦੇ ਉਤਪਾਦਨ ਦੇ ਮਾਮਲੇ 'ਚ ਵੈਨੇਜ਼ੁਏਲਾ ਓਪੇਕ ਦਾ 5ਵਾਂ ਵੱਡਾ ਮੈਂਬਰ ਹੈ। ਭਾਵੇਂ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ ਪਰ ਇਸ ਦੇ ਬਾਵਜੂਦ ਵੈਨੇਜ਼ੁਏਲਾ ਦੇ ਆਰਥਿਕ ਹਾਲਾਤ ਦਿਨੋ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਭਾਰਤ ਨੇ ਮਈ ਮਹੀਨੇ 'ਚ ਇਸ ਪੈਸੇ ਦੇ ਬਦਲੇ ਵੈਨੇਜ਼ੁਏਲਾ ਨੂੰ ਕੱਚਾ ਤੇਲ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਵੈਨੇਜ਼ੁਏਲਾ ਵੱਲੋਂ ਭੇਜੇ ਜਾਣ ਵਾਲੇ ਵਾਧੂ ਕੱਚੇ ਤੇਲ ਦੇ ਬਦਲੇ ਅਨਾਜ ਅਤੇ ਦਵਾਈਆਂ ਭੇਜਣ ਦੀ ਪੇਸ਼ਕਸ਼ ਕੀਤੀ ਸੀ ਪਰ ਵੈਨੇਜ਼ੁਏਲਾ ਨੇ ਇਸ 'ਤੇ ਕੋਈ ਹਾਂ-ਪੱਖੀ ਰੁਖ਼ ਨਹੀਂ ਵਿਖਾਇਆ ਹੈ।
ਵੈਨੇਜ਼ੁਏਲਾ ਦੇ ਇਸ ਰਵੱਈਏ ਕਾਰਨ ਹੀ ਭਾਰਤ ਅਤੇ ਵੈਨੇਜ਼ੁਏਲਾ ਵਿਚਾਲੇ ਵਪਾਰ 'ਚ ਵੀ ਗਿਰਾਵਟ ਵੇਖੀ ਜਾ ਰਹੀ ਹੈ। ਸਾਲ 2012 'ਚ ਭਾਰਤ-ਵੈਨੇਜ਼ੁਏਲਾ ਦਰਮਿਆਨ ਬਰਾਮਦ 355 ਮਿਲੀਅਨ ਡਾਲਰ ਰਹੀ ਸੀ ਜਦੋਂ ਕਿ 2015-16 'ਚ ਇਹ ਹੋਰ ਘੱਟ ਹੋ ਕੇ 150 ਮਿਲੀਅਨ ਡਾਲਰ ਰਹਿ ਗਈ ਹੈ। ਭਾਰਤ ਦੀ ਦਰਾਮਦ ਵੀ ਇਸ ਦੌਰਾਨ 6,653.12 ਤੋਂ ਘੱਟ ਕੇ 5,678.63 ਰਹਿ ਗਈ ਹੈ।

'ਆਪ' ਕਨਵੀਨਰ ਗੁਰਪ੍ਰੀਤ ਘੁੱਗੀ ਦੀਆਂ ਵਧਣਗੀਆਂ ਮੁਸ਼ਕਲਾਂ, ਐਸ. ਜੀ. ਪੀ. ਸੀ. ਨੇ ਲਿਆ ਸਖਤ ਫੈਸਲਾ
ਚੰਡੀਗੜ੍ਹ\ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਆਪਣੇ ਉਸ ਬਿਆਨ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ ਜਿਸ ਵਿਚ ਉਨ੍ਹਾਂ ਦੂਸਰੇ ਸੂਬਿਆਂ ਤੋਂ ਪੰਜਾਬ 'ਚ ਆਉਣ ਵਾਲੇ ਆਗੂਆਂ ਦੀ ਤੁਲਣਾ ਪੰਜ ਪਿਆਰਿਆਂ ਨਾਲ ਕੀਤੀ ਸੀ। ਘੁੱਗੀ ਦੇ ਇਸ ਬਿਆਨ 'ਤੇ ਐਸ. ਜੀ. ਪੀ. ਸੀ. ਸਖਤ ਰੁਖ ਵਿਚ ਨਜ਼ਰ ਆ ਰਹੀ ਹੈ ਅਤੇ ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵਿਚ ਕਰਨ ਜਾ ਰਹੀ ਹੈ। ਇਸ ਦੀ ਪੁਸ਼ਟੀ ਐਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੀਤੀ ਹੈ। 
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਜਾਂ ਇਸ ਦੇ ਆਗੂਆਂ ਵਲੋਂ ਧਾਰਮਿਕ ਮੁੱਦਿਆਂ 'ਤੇ ਬਿਆਨ ਦੇ ਕੇ ਵਿਵਾਦ ਖੜ੍ਹਾ ਕੀਤਾ ਹੋਵੇ। ਆਮ ਆਦਮੀ ਪਾਰਟੀ 'ਤੇ ਇਸ ਤੋਂ ਪਹਿਲਾਂ ਵੀ ਧਾਰਮਿਕ ਮਾਮਲਿਆਂ ਦੀ ਸਮਝ ਘੱਟ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇਸ ਤੋਂ ਪਹਿਲਾਂ ਮੈਨੀਫੈਸਟੋ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ 'ਤੇ ਝਾੜੂ ਲਗਾਇਆ ਸੀ ਅਤੇ ਬਾਅਦ ਵਿਚ ਇਸੇ ਮੈਨੀਫੈਸਟੋ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਬਾਈਬਲ ਦੇ ਬਰਾਬਰ ਦੱਸਿਆ ਸੀ।

 
Designed by Bikram Smalsar | Website by Bikram Smalsar - Bikram Smalsar | Punjabi Updates